ਮੰਟੋ ਦੀਆਂ ਯਾਦਾਂ (Remembering Manto)

ਸਆਦਤ ਹਸਨ ਮਰ ਜਾਏਗਾ ਮਗਰ ਮੰਟੋ ਜ਼ਿੰਦਾ ਰਹੇਗਾ।” ਸਆਦਤ ਹਸਨ ਮੰਟੋ ਇੱਕ ਉੱਘਾ ਉਰਦੂ ਕਹਾਣੀਕਾਰ ਸੀ। ਉਹ ਆਪਣੀਆਂ ਨਿੱਕੀਆਂ ਕਹਾਣੀਆਂ, ਬੂ, ਠੰਡਾ ਗੋਸ਼ਤ, ਖੋਲ ਦੋ ਅਤੇ ਆਪਣੇ ਸ਼ਾਹਕਾਰ, ਟੋਭਾ ਟੇਕ ਸਿੰਘ ਲਈ ਜਾਣਿਆ ਜਾਂਦਾ ਹੈ। ਮੰਟੋ ਦੇ 22 ਨਿੱਕੀ ਕਹਾਣੀ ਸੰਗ੍ਰਹਿ, 5 ਰੇਡੀਓ ਨਾਟਕ ਸੰਗ੍ਰਹਿ, ਇੱਕ ਨਾਵਲ, 3 ਨਿੱਜੀ ਸਕੈੱਚ ਸੰਗ੍ਰਹਿ ਅਤੇ 3 ਲੇਖ ਸੰਗ੍ਰਹਿ ਛਪੇ। ਮੰਟੋ 11 ਮਈ 1912 ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਪਪੜੌਦੀ (ਸਮਰਾਲਾ ਨੇੜੇ) ਵਿੱਚ ਪੈਦਾ ਹੋਏ ਅਤੇ 18 ਜਨਵਰੀ 1955 ਨੂੰ ਫੌਤ ਹੋ ਗਏ। ਹਰਜਿੰਦਰ ਸਿੰਘ ਥਿੰਦ ਉਹਨਾਂ ਨੂੰ ਯਾਦ ਕਰਦੇ ਹੋਏ।