Exclusive Interview with Shamsher Sandhu | The Harjinder Thind Show

ਗਾਇਕੀ ਦੇ ਅਖਾੜਿਆਂ ਵਿਚ ਜਦੋਂ ਲੇਖਕਾਂ ਦੀ ਗੱਲ ਹੁੰਦੀ ਹੈ ਤਾਂ ਸ਼ਮਸ਼ੇਰ ਸੰਧੂ ਨਾਮ ਤੋਂ ਕੋਈ ਪੰਜਾਬੀ ਅਣਜਾਣ ਨਹੀਂ। ਸ਼ਮਸ਼ੇਰ ਸੰਧੂ ‘ਗੀਤਕਾਰਾਂ ਦਾ ਗੀਤਕਾਰ’ ਹੈ। ਕਦੇ ਦੁਪੱਟਾ ਸੱਤ ਰੰਗ ਦਾ ਲਹਿਰਾਇਆ, ਕਦੇ ਪੇਕੇ ਮਾਵਾਂ ਨਾਲ ਨੇ ਰੁਆਇਆ ਤੇ ਕਦੇ ਮੁਖੜਾ ਦੇਖਣ ਨੇ ਭਰਮਾਇਆ। ਉਹਦੇ ਗੀਤਾਂ ਵਿਚ ਦੁੱਧ ਦੀ ਥਾਂ ਜੈਕੁਰ ਦਾ ਪਾਣੀ ਵਿਕਦਾ ਰਿਹਾ, ਕਚਹਿਰੀਆਂ ‘ਚ ਮੇਲੇ ਲੱਗਦੇ ਰਹੇ ਤੇ ਰਕਾਨਾਂ ‘ਚੋਂ ਯਾਰ ਬੋਲਦੇ ਰਹੇ। ਹਰਜਿੰਦਰ ਥਿੰਦ ਗੀਤਕਾਰ, ਲੇਖਕ, ਕਹਾਣੀਕਾਰ, ਜਰਨਲਿਸਟ ਸ਼ਮਸ਼ੇਰ ਸੰਧੂ ਨਾਲ ਖ਼ਾਸ ਗੱਲਬਾਤ ਕਰਦੇ ਹੋਏ।

When Punjabis talk about songs, Shamsher Sandhu’s name comes to their minds. Sandhu is considered the king of song writing. He has rewarded Punjabis with songs on every issue under the sun, whether it is love or betrayal, family or rivalry. Harjinder Thind in conversating with Shamsher Sandhu for a special interview.