ਸਾਲ ਪਹਿਲੀ ਤਿਮਾਹੀ ਵਿਚ ਕੈਨੇਡਾ ਦੀ ਜੀਡੀਪੀ ਵਿਚ ਵਾਧਾ ਦਰਜ ਹੋਇਆ ਹੈ ਅਤੇ ਅਰਥਵਿਵਸਥਾ ਨੇ ਟੈਰਿਫਾਂ ਪ੍ਰਤੀ ਪ੍ਰਤੀਕਿਰਿਆ ਦੇ ਕਾਰਨ ਅਨੁਮਾਨਾਂ ਨੂੰ ਪੱਛਾੜਿਆ ਹੈ ।
ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਵਿੱਚ ਅੱਜ ਜਾਰੀ ਕੀਤੇ ਗਏ ਡਾਟਾ ਅਨੁਸਾਰ ਕੈਨੇਡਾ ਦੀ ਅਰਥਵਿਵਸਥਾ ਪਹਿਲੀ ਤਿਮਾਹੀ ਵਿੱਚ ਉਮੀਦ ਤੋਂ ਵੱਧ ਵਧੀ, ਜਿਸਦਾ ਮੁੱਖ ਕਾਰਨ ਨਿਰਯਾਤ ਵਿੱਚ ਵਾਧਾ ਸੀ ਕਿਉਂਕਿ ਅਮਰੀਕੀ ਕੰਪਨੀਆਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਟੈਰਿਫ ਲਾਗੂ ਕਰਨ ਤੋਂ ਪਹਿਲਾਂ ਭੰਡਾਰ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਸੀ।
ਆਯਾਤ ਵਿੱਚ ਵਾਧੇ ਨਾਲ ਭੰਡਾਰ ਵਧੇ, ਪਰ ਘੱਟ ਘਰੇਲੂ ਖਰਚ ਅਤੇ ਨਿੱਜੀ ਘਰੇਲੂ ਮੰਗ ਵਿੱਚ ਕਮੀ ਦੱਸ ਰਹੀ ਹੈ ਕਿ ਅਰਥਵਿਵਸਥਾ ਅੰਦਰੂਨੀ ਪੱਧਰ ‘ਤੇ ਸੰਘਰਸ਼ ਕਰ ਰਹੀ ਸੀ।
ਅਰਥ ਸ਼ਾਸਤ੍ਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜਿਵੇਂ-ਜਿਵੇਂ ਕੈਨੇਡਾ ‘ਤੇ ਟੈਰਿਫ ਜਾਰੀ ਰਹਿੰਦੇ ਹਨ, ਇਹ ਰੁਝਾਨ ਜਾਰੀ ਰਹੇਗਾ।
ਸਟੈਟਿਸਟਿਕਸ ਕੈਨੇਡਾ ਨੇ ਕਿਹਾ ਕਿ ਪਹਿਲੀ ਤਿਮਾਹੀ ਵਿੱਚ ਜੀਡੀਪੀ 2.2 % ਦੀ ਦਰ ਨਾਲ ਵਧੀ, ਜੋ ਕਿ ਪਿਛਲੇ ਤਿਮਾਹੀ ਦੇ ਸੋਧੇ ਹੋਏ ਅਨੁਮਾਨ 2.1% ਨਾਲੋਂ ਵੱਧ ਸੀ।
ਇਹ ਬੈਂਕ ਆਫ ਕੈਨੇਡਾ ਦੀ ਬੁੱਧਵਾਰ ਨੂੰ ਹੋਣ ਵਾਲੇ ਬਿਆਜ ਦਰਾਂ ਬਾਰੇ ਫੈਸਲੇ ਤੋਂ ਪਹਿਲਾਂ ਆਖਰੀ ਆਰਥਿਕ ਸੰਕੇਤਕ ਹੈ ਅਤੇ ਇਹ, ਇਹ ਨਿਰਣੇ ਕਰਨ ਵਿੱਚ ਮਦਦ ਕਰੇਗਾ ਕਿ ਕੇਂਦਰੀ ਬੈਂਕ ਬਿਆਜ ਦਰਾਂ ਨੂੰ ਘਟਾਏ ਜਾਂ ਉਨ੍ਹਾਂ ਨੂੰ ਵਰਤਮਾਨ ਦੇ 2.75% ਪੱਧਰ ‘ਤੇ ਕਾਇਮ ਰੱਖੇ।
ਕਰੰਸੀ ਸਵੈਪ ਬਾਜ਼ਾਰਾਂ ਦੇ ਅਨੁਸਾਰ ਜੀਡੀਪੀ ਡਾਟਾ ਆਉਣ ਤੋਂ ਪਹਿਲਾਂ ਇਹ ਮੰਨਿਆ ਜਾ ਰਿਹਾ ਸੀ ਕਿ ਲਗਭਗ 75 ਫੀਸਦੀ ਸੰਭਾਵਨਾ ਹੈ ਕਿ ਬੈਂਕ ਦਰਾਂ ਨੂੰ ਬਦਲੇਗਾ ਨਹੀਂ।
ਸਾਲ ਦੀ ਸ਼ੁਰੂਆਤ ਤੋਂ ਹੀ ਟਰੰਪ ਵੱਲੋਂ ਟੈਰੀਫ਼ਾਂ ਦੀਆਂ ਧਮਕੀਆਂ ਅਤੇ ਫੈਸਲੇ ਬਦਲਣ ਕਰਕੇ ਅਮਰੀਕਾ ਨਾਲ ਨਿਰਯਾਤ ਅਤੇ ਆਯਾਤ ਦੋਵਾਂ ਵਿੱਚ ਵਾਧਾ ਹੋਇਆ। ਟਰੰਪ ਨੇ ਮਾਰਚ ਵਿੱਚ ਕੈਨੇਡਾ ਉੱਤੇ ਪਹਿਲਾਂ ਕਈ ਉਤਪਾਦਾਂ ‘ਤੇ ਅਤੇ ਬਾਅਦ ਵਿੱਚ ਖਾਸ ਕਰਕੇ ਲੋਹੇ ਅਤੇ ਐਲੂਮਿਨੀਅਮ ‘ਤੇ ਟੈਰਿਫ ਲਾਏ।
ਮਾਰਚ ਵਿੱਚ ਜੀਡੀਪੀ 0.1% ਵਧੀ, ਜਦਕਿ ਫਰਵਰੀ ਵਿੱਚ ਇਹ 0.2% ਘਟ ਗਈ ਸੀ। ਸਟੈਟਿਸਟਿਕਸ ਏਜੰਸੀ ਨੇ ਕਿਹਾ ਹੈ ਕਿ ਅਪ੍ਰੈਲ ਵਿੱਚ ਅਰਥਵਿਵਸਥਾ ਦੇ ਅੰਦਾਜਨ 0.1% ਵਧਣ ਦੀ ਉਮੀਦ ਹੈ ।