ਫੱਗਣ ਰੁੱਤ ਮਿਲਾਪ ਦੀ (Falgun)

ਫੱਗਣ ਦੇਸੀ ਸਾਲ ਦਾ ਅਖੀਰਲਾ ਮਹੀਨਾ ਹੈ। ਮਾਘ ਦੌਰਾਨ ਠੰਢ ਦੀ ਜਕੜ ਟੁੱਟਣ ਅਤੇ ਬਨਸਪਤੀ ਮੁੜ ਮੌਲਣ ਤੋਂ ਬਾਅਦ ਇਸ ਮਹੀਨੇ ਬਹਾਰ ਭਰਪੂਰ ਰੂਪ ਵਿਚ ਗੇੜਾ ਮਾਰਦੀ ਹੈ। ਬਹਾਰ ਦਾ ਇਹ ਮਹੀਨਾ ਅਸਲ ਵਿਚ ਵਸਲ ਦਾ ਮਹੀਨਾ ਹੋ ਨਿਬੜਦਾ ਹੈ। ਮੇਲਿਆਂ ਨਾਲ ਮੌਸਮ ਦਾ ਠੁੱਕ ਬੱਝ ਜਾਂਦਾ ਹੈ। ਪੰਜਾਬੀ ਸਾਹਿਤ ਵਿਚ ਇਸ ਵਸਲ ਦੀਆਂ ਬੜੀਆਂ ਬਾਤਾਂ ਪ੍ਰਚਲਿਤ ਹਨ। ਹਰਜਿੰਦਰ ਸਿੰਘ ਥਿੰਦ ਫੱਗਣ ਮਹੀਨੇ ਦੀ ਗੱਲ ਕਰਦੇ ਹੋਏ।