ਵੈਂਕੂਵਰ ਦੇ ਮੇਅਰ ਕੇਨ ਸਿਮ 3 ਜੂਨ ਤੋਂ 6 ਜੂਨ ਤੱਕ ਓਟਾਵਾ ਵਿੱਚ ਉੱਚ ਫੈਡਰਲ ਅਧਿਕਾਰੀਆਂ ਨਾਲ ਮੁਲਾਕਾਤਾਂ ਦੀ ਅਗਵਾਈ ਕਰਨਗੇ
ਮੇਅਰ ਮੇਅਰ ਕੇਨ ਸਿਮ ਓਟਾਵਾ ਦੀ ਯਾਤਰਾ ‘ਤੇ ਵੈਨਕੂਵਰ ਸਿਟੀ ਦੇ ਇਕ ਵਿਸ਼ੇਸ਼ ਡੈਲੀਗੇਸ਼ਨ ਦੀ ਅਗਵਾਈ ਕਰਨਗੇ। ਇਸ ਦੌਰਾਨ ਉਹ ਫੈਡਰਲ ਸਰਕਾਰ ਨਾਲ ਘਰਾਂ, ਟ੍ਰਾਂਜ਼ਿਟ, ਜਨਤਕ ਸੁਰੱਖਿਆ ਅਤੇ ਢਾਂਚਾਗਤ ਵਿਕਾਸ ਵਰਗੇ ਮਾਮਲਿਆਂ ‘ਤੇ ਕਾਰਵਾਈ ਲਈ ਮੰਗ ਕਰਣਗੇ।
ਮੇਅਰ ਸਿਮ ਨੇ ਕਿਹਾ ਕਿ “ਵੈਂਕੂਵਰ ਕੈਨੇਡਾ ਦੇ ਆਰਥਿਕ ਅਤੇ ਸੱਭਿਆਚਾਰਕ ਤੌਰ ‘ਤੇ ਸਭ ਤੋਂ ਮਹੱਤਵਪੂਰਨ ਸ਼ਹਿਰਾਂ ਵਿੱਚੋਂ ਇੱਕ ਹੈ। ਅਸੀਂ ਜੋ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਾਂ — ਚਾਹੇ ਉਹ ਘਰਾਂ ਦੀ ਕਮੀ ਹੋਵੇ, ਸੁਰੱਖਿਆ ਹੋਵੇ ਜਾਂ ਢਾਂਚਾਗਤ ਲੋੜਾਂ ਹੋਣ— ਇਹਨਾਂ ਦਾ ਹੱਲ ਇੱਕ ਪੱਧਰ ਦੀ ਸਰਕਾਰ ਦੇ ਹੱਥ ਵਿੱਚ ਨਹੀਂ। ਅਸੀਂ ਓਟਾਵਾ ਜਾ ਰਹੇ ਹਾਂ ਤਾਂ ਜੋ ਵੈਂਕੂਵਰ ਦੀ ਆਵਾਜ਼ ਉੱਥੇ ਸੁਣੀ ਜਾਵੇ ਅਤੇ ਐਸੇ ਹੱਲਾਂ ਲਈ ਮੰਗ ਕੀਤੀ ਜਾਵੇ ਜਿਨ੍ਹਾਂ ਲਈ ਫੈਡਰਲ ਅਗਵਾਈ ਦੀ ਲੋੜ ਹੈ।”
ਡੈਲੀਗੇਸ਼ਨ ਵਿੱਚ ਕੌਂਸਲਰ ਲੀਜ਼ਾ ਡੋਮੀਨਾਟੋ ਅਤੇ ਕੌਂਸਲਰ ਮਾਈਕ ਕਲਾਸਨ ਵੀ ਸ਼ਾਮਲ ਹੋਣਗੇ।
ਕੌਂਸਲਰ ਲੀਜ਼ਾ ਡੋਮੀਨਾਟੋ ਨੇ ਕਿਹਾ “ਇਸ ਹਫਤੇ ਆਈ ਥ੍ਰੋਨ ਸਪੀਚ ਵਿੱਚ ਕਈ ਅਜਿਹੀਆਂ ਤਰਜੀਹਾਂ ਦਾ ਉਲੇਖ ਕੀਤਾ ਗਿਆ ਹੈ ਜੋ ਵੈਂਕੂਵਰ ਦੀਆਂ ਤਤਕਾਲ ਜ਼ਰੂਰਤਾਂ ਨਾਲ ਮਿਲਦੀਆਂ ਹਨ। ਅਸੀਂ ਘਰਾਂ ਦੀ ਉਪਲਬਧਤਾ, ਜ਼ਮਾਨਤ ਸੁਧਾਰ ਅਤੇ ਯੂ.ਬੀ.ਸੀ. ਵਰਗੇ ਢਾਂਚਾਗਤ ਪ੍ਰੋਜੈਕਟਾਂ ‘ਤੇ ਸਾਂਝੀ ਕਾਰਵਾਈ ਦੀ ਸੰਭਾਵਨਾ ਵੇਖ ਰਹੇ ਹਾਂ। ਇਹ ਸਾਂਝਾ ਟੀਚਾ ਲੱਭਣ ਅਤੇ ਇਕੱਠੇ ਅੱਗੇ ਵਧਣ ਲਈ ਵੱਡਾ ਮੌਕਾ ਹੈ।”
ਆਗੂਆਂ ਦਾ ਮਨਣਾ ਹੈ ਕਿ ਇਸ ਯਾਤਰਾ ਦਾ ਇੱਕ ਹੋਰ ਮੁੱਖ ਉਦੇਸ਼ ਫੈਡਰਲ ਆਗੂਆਂ ਨਾਲ ਸੰਬੰਧ ਮਜ਼ਬੂਤ ਕਰਨਾ ਹੈ, ਤਾਂ ਜੋ ਵੈਂਕੂਵਰ ਦੇ ਹਿੱਤਾਂ ਦੀ ਉਚਿਤ ਨੁਮਾਇੰਦਗੀ ਹੋ ਸਕੇ।